Top Songs By Sukshinder Shinda
Similar Songs
Credits
PERFORMING ARTISTS
Sukshinder Shinda
Performer
COMPOSITION & LYRICS
Sukshinder Shinda
Songwriter
PRODUCTION & ENGINEERING
Sukshinder Shinda
Producer
Lyrics
ਜਦ ਦਿਲ ਨੂੰ ਦਿਲ ਦਾ ਸਾਜ ਸੁਣੇ
ਜਦ ਧੜਕਨ ਦੀ ਆਵਾਜ ਸੁਣੇ
ਖ਼ਾਬਾਂ ਦੇ ਮਾਨ-ਸਰੋਵਰ 'ਚੋਂ
ਫ਼ਿਰ ਇਸ਼ਕ-ਇਸ਼ਕ ਅਲਫ਼ਾਜ਼ ਸੁਣੇ
ਬੁੱਲ੍ਹੀਆਂ 'ਤੇ ਜਿੰਦਰੇ ਲੱਖ ਹੋਵਣ
ਇਜ਼ਹਾਰ ਲੁਕੋਣਾ ਔਖਾ ਐ
ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ
ਇਹ ਪਿਆਰ ਲੁਕੋਣਾ ਔਖਾ ਐ
ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ
ਇਹ ਪਿਆਰ ਲੁਕੋਣਾ ਔਖਾ ਐ
ਜ਼ਿੰਦਗੀ ਦੀ ਸਰਗਮ ਸੁਣਦੀ ਐ
ਜਦ ਪਿਆਰਾਂ ਦੇ ਮੀਂਹ ਵਰ੍ਹਦੇ ਨੇ
ਆਸ਼ਿਕ ਹੁਸਨਾਂ ਦੀ ਮੂਰਤ ਨੂੰ
ਝੁਕ-ਝੁਕ ਕੇ ਸਜਦਾ ਕਰਦੇ ਨੇ
ਸਾਰੀ ਦੁਨੀਆ ਬੇਕਾਰ ਦਿਸੇ
ਹਰ ਪਾਸੇ ਸੋਹਣਾ ਯਾਰ ਦਿਸੇ
ਸੁਪਨੇ ਵਿੱਚ ਹੋਇਆ ਸੱਜਣਾ ਦਾ
ਦੀਦਾਰ ਲੁਕੋਣਾ ਔਖਾ ਐ
ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ
ਇਹ ਪਿਆਰ ਲੁਕੋਣਾ ਔਖਾ ਐ
ਜਿੰਦ ਖ਼ੁਸ਼ਬੂ-ਖ਼ੁਸ਼ਬੂ ਹੋ ਜਾਵੇ
ਇਹ ਪਿਆਰ ਲੁਕੋਣਾ ਔਖਾ ਐ
ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ
ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ
ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ
ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ
ਫ਼ੇਰ ਵੀ ਯਾਰ ਦੇ (ਲੈਂਦੇ ਸਾਂਹਵਾਂ 'ਚ ਸਾਹ)
ਯਾਰਾ-ਦਿਲਦਾਰਾ, ਕਹਿੰਦਾ ਜੱਗ ਸਾਰਾ, "ਇਸ਼ਕੇ ਦੇ ਰਾਹ
ਪਾਣੀਆਂ 'ਚ ਹਾੜੇ, ਰੇਤਿਆਂ 'ਚ ਸਾੜੇ," ਆਸ਼ਿਕ ਗਵਾਹ
Writer(s): Raj Kakra, Sukshinder Shinda
Lyrics powered by www.musixmatch.com