Lyrics

MixSingh in the house! ਏਨਾਂ ਵੀ ਨਾ ਦੇਵੀਂ ਕਿ ਦਿਮਾਗ਼ ਹਿਲ ਜਾਵੇ ਨਾ ਇਨਾਂ ਸਿੱਟੀਂ ਦਰ ਤੋਂ ਕੋਈ ਖ਼ਾਲੀ ਮੁੜ ਜਾਵੇ ਸੋਨੇ ਦਿਆਂ ਥਾਲ਼ਾਂ ਵਿੱਚ ਰੋਟੀ ਨਾ ਜੀ ਆਵੇ ਬਸ ਜਿੰਨਾ ਖਾਈਏ ਉਨ੍ਹਾਂ ਖਾਧਾ ਪਚ ਜਾਵੇ ਦਿਮਾਗ਼ ਭਾਵੇਂ ਥੋੜਾ ਪਰ ਦਿਲ ਖੁਲ੍ਹਾ ਰੱਖੀਂ ਦੁੱਖਾਂ ਦੀ ਹਨੇਰੀ 'ਚ ਖੁਸ਼ੀ ਦਾ ਬੁੱਲ੍ਹਾ ਰੱਖੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ ਅੱਲ੍ਹਾ ਵਿੱਚ ਰੱਖੀਂ, ਭਾਵੇਂ ਰਾਮ ਵਿੱਚ ਰੱਖੀਂ ਗੁਰੂ ਵਿੱਚ ਰੱਖੀਂ ਜਾਂ ਕ਼ੁਰਾਨ ਵਿੱਚ ਰੱਖੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ आऊँगा तेरे रूबरू एक दिन तेरे ही किसी अज़ीज़ की सिफ़ारिश लेकर मेरी तो तू नहीं सुनेगा मुझे पता है वही आएँगे मेरे साथ मेरी गुज़ारिश लेकर ਤੇਰੇ ਜਿਹੜੇ ਨੇੜੇ 'ਤੇ ਕ਼ਰੀਬ ਨੇ ਮੈਂ ਜਾਣਦਾ ਤੈਨੂੰ ਜਿਹੜੇ ਸਬ ਤੋਂ ਅਜ਼ੀਜ਼ ਨੇ ਮੈਂ ਜਾਣਦਾ ਓਹਨਾਂ ਜਿੱਦਾਂ ਦਿਲ 'ਤੇ ਔਕਾਤ ਕਦੇ ਹੋਣੀ ਨੀ ਸਿਰ ਦੇ ਵੀ ਹੋਣਾ ਨੀ ਸੌਗ਼ਾਤ ਪਾ ਵੀ ਹੋਣੀ ਨੀ ਰਾਹ ਦੇ ਉੱਤੇ ਤੁਰ ਦੇ ਨੂੰ ਪੁੱਠਾ ਮੋੜ ਮੁੜਦੇ ਨੂੰ ਏਨੀਂ ਅਰਦਾਸ ਹੈ ਕੇ ਕੰਨ ਫ਼ੜ ਡੱਕੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ ਅੱਲ੍ਹਾ ਵਿੱਚ ਰੱਖੀਂ, ਭਾਵੇਂ ਰਾਮ ਵਿੱਚ ਰੱਖੀਂ ਗੁਰੂ ਵਿੱਚ ਰੱਖੀਂ ਜਾਂ ਕ਼ੁਰਾਨ ਵਿੱਚ ਰੱਖੀਂ ਕਰੀਂ ਮਾਫ਼ ਮੇਰੇ ਗੁਨਾਹਾਂ ਨੂੰ ਮੇਰੇ ਰਾਜ਼ੀ ਰੱਖੀਂ ਭਰਾਵਾਂ ਨੂੰ ਕਰੀਂ ਪੂਰੇ ਸਭ ਦੇ ਚਾਵਾਂ ਨੂੰ ਬਣਾ ਦੀਂ ਆਪੇ ਰਾਹਵਾਂ ਨੂੰ ਮਿਹਨਤ ਤੋਂ ਕਦੇ ਭੱਜਾਂ ਨਾ ਯਾਰਾਂ ਨੂੰ ਦਿਲ 'ਚੋਂ ਕੱਢਾਂ ਨਾ ਓਏ, ਜੜਾਂ ਕਿਸੇ ਦੀਆਂ ਵੱਡਾਂ ਨਾ ਓਏ, ਅਣਖ ਜੁੜੀ ਰਹੇ ਹੱਡਾਂ ਨਾ' ਬਸ ਏਨੀਂ ਅਕ਼ਲ ਔਕਾਤ ਦਵੀਂ Jassar ਨੂੰ ਅਕ਼ਲ਼ ਸੌਗਾਤ ਦਵੀਂ ਲਿਖਾਰੀ ਨੂੰ ਜਜ਼ਬਾਤ ਦਵੀਂ ਲਿਖਾਰੀ ਸਦਾ ਰੱਖੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ ਅੱਲ੍ਹਾ ਵਿੱਚ ਰੱਖੀਂ, ਭਾਵੇਂ ਰਾਮ ਵਿੱਚ ਰੱਖੀਂ ਗੁਰੂ ਵਿੱਚ ਰੱਖੀਂ ਜਾਂ ਕ਼ੁਰਾਨ ਵਿੱਚ ਰੱਖੀਂ ਗ਼ੱਦਾਰਾਂ ਵਿੱਚ ਨਹੀਂ, ਸੇਵਾਦਾਰਾਂ ਵਿੱਚ ਰੱਖੀਂ ਅੱਗੇ-ਪਿੱਛੇ ਬਸ ਤੂੰ ਕ਼ਤਾਰਾਂ ਵਿੱਚ ਰੱਖੀਂ ਹਕ਼ ਲੈਣ ਵਾਲ਼ੇ ਹਕ਼ਦਾਰਾਂ ਵਿੱਚ ਰੱਖੀਂ ਉਹੀ ਮਾਪੇ, ਉਹੀ ਪਿੰਡ, ਉਹੀ ਯਾਰਾਂ ਵਿੱਚ ਰੱਖੀਂ ਜੋ ਛੱਡ ਆਪਾਂ ਇਨਸਾਨੀਅਤ ਲਈ ਜਿਉਂਦੇ ਐਹੋ ਜਿਹੇ ਸੱਚੇ ਸਰਦਾਰਾਂ ਵਿੱਚ ਰੱਖੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ ਅੱਲ੍ਹਾ ਵਿੱਚ ਰੱਖੀਂ, ਭਾਵੇਂ ਰਾਮ ਵਿੱਚ ਰੱਖੀਂ ਗੁਰੂ ਵਿੱਚ ਰੱਖੀਂ ਜਾਂ ਕ਼ੁਰਾਨ ਵਿੱਚ ਰੱਖੀਂ ਰਜ਼ਾ ਵਿੱਚ ਰੱਖੀਂ, ਬਸ ਰਾਜ਼ੀ ਸਬ ਰੱਖੀਂ ਭਾਵੇਂ ਮੇਰੇ ਵੱਲ ਨੂੰ ਅਖ਼ੀਰ ਵਿੱਚ ਤੱਕੀਂ
Writer(s): Inconnu Compositeur Auteur, Harmeet Singh Lyrics powered by www.musixmatch.com
instagramSharePathic_arrow_out