Lyrics

Snappy ਮੇਰੀ ਜਾਨ, ਤੇਰੀ ਮੁਸਕਾਨ... ਮੇਰੀ ਜਾਨ, ਤੇਰੀ ਮੁਸਕਾਨ ਜੀ ਖੰਡ ਦੀ ਰੋੜੀ ਵਰਗੀ (ਖੰਡ ਦੀ ਰੋੜੀ ਵਰਗੀ) ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਵੇ ਤੇਰੀ-ਮੇਰੀ ਜੋੜੀ ਵਰਗੀ (ਵੇ ਤੇਰੀ-ਮੇਰੀ ਜੋੜੀ ਵਰਗੀ) ਤੇਰੇ ਵਿੱਚ ਵੱਸੇ ਮੇਰੀ ਜਾਨ, ਸੋਹਣਿਆ ਮੈਂ ਤੇਰੇ ਉੱਤੋਂ ਜਾਵਾਂ ਕੁਰਬਾਨ, ਸੋਹਣਿਆ ਸੌਂਹ ਤੇਰੀ, ਜ਼ਿੰਦਗੀ ਦੇ ਨਾਲ਼ ਮਿਟਣਾ ਮੈਂ ਸਾਹਾਂ 'ਤੇ ਲਿਖਾਇਆ ਤੇਰਾ ਨਾਮ, ਸੋਹਣਿਆ ਮੈਂ ਤੇਰਿਆਂ ਰੰਗਾਂ ਵਿੱਚ ਰੰਗੀ... ਮੈਂ ਤੇਰਿਆਂ ਰੰਗਾਂ ਵਿੱਚ ਰੰਗੀ ਰੇਸ਼ਮ ਦੀ ਡੋਰੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਵੇ ਤੇਰੀ-ਮੇਰੀ ਜੋੜੀ ਵਰਗੀ (ਵੇ ਤੇਰੀ-ਮੇਰੀ ਜੋੜੀ ਵਰਗੀ) ਮੇਰੇ ਚੰਨ ਮੱਖਣਾਂ, ਤੂੰ ਰਹਿ ਹੱਸਦਾ ਵੇ ਮੇਰੀਆਂ ਅੱਖਾਂ ਦੇ ਵਿੱਚ ਰਹਿ ਵੱਸਦਾ ਮੈਂ ਵੀ ਅੱਜ ਲਗਦੀਆਂ ਹੀਰ ਵਰਗੀ ਵੇ ਤੂੰ ਵੀ ਅੱਜ, ਮਾਨਾ, ਰਾਂਝੇ ਵਾਂਗੂ ਜਚਦਾ ਮੈਂ ਮਿੱਠੀਆਂ ਗੱਲਾਂ ਨੇ ਮੋਹ ਲਈ... ਮੈਂ ਮਿੱਠੀਆਂ ਗੱਲਾਂ ਨੇ ਮੋਹ ਲਈ, ਗੰਨੇ ਦੀ ਪੋਰੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਵੇ ਤੇਰੀ-ਮੇਰੀ ਜੋੜੀ ਵਰਗੀ ਵੇ ਪੱਗ ਤੇਰੀ ਮਹਿੰਦੀਆਂ ਦੇ ਰੰਗ ਵਰਗੀ ਮੈਂ ਰੀਝ ਨਾਲ਼ ਤੱਕੀ ਜਾਵਾਂ ਵੰਗ ਵਰਗੀ ਵੇ ਤੇਰੇ ਮੁੱਖ ਉੱਤੇ ਚੜ੍ਹੀ ਲੋਰ, ਸੱਜਣਾ ਵੇ ਮੇਰੀਆਂ ਗੱਲ੍ਹਾਂ 'ਤੇ ਆਈ ਸੰਗ ਵਰਗੀ ਤੇਰੀ ਨਿੱਕੀ ਬੁੱਕਲ ਲਗਦੀ... ਤੇਰੀ ਨਿੱਕੀ ਬੁੱਕਲ ਲਗਦੀ ਵੇ ਮਾਘ ਦੀ ਲੋਹੜੀ ਵਰਗੀ (ਜੋੜੀ ਕੋਈ ਵੀ ਨਹੀਂ, ਜੋੜੀ ਕੋਈ ਵੀ ਨਹੀਂ...) ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ ਵੇ ਤੇਰੀ-ਮੇਰੀ ਜੋੜੀ ਵਰਗੀ
Writer(s): Harbhajan Mann Lyrics powered by www.musixmatch.com
instagramSharePathic_arrow_out